110 Punjabi Status For Bapu 2023

Friends, in this post, we're going to share some bapu Punjabi Status with you, including bapu shayari, baapu status, father quotes, papa par punjabi shayari, father punjabi status, and father shayari in punjabi.


 ਮਾਂ ਵਰਗਾ ਮੀਤ ਨਾ ਕੋਈ

ਮਾਂ ਵਰਗੀ ਅਸੀਸ ਨਾ ਕੋਈ

Punjabi Status For Bapu


ਮਾਂ ਬਿਨਾਂ ਨਾ ਕੋਈ ਘਰ ਬਣਦਾ ਏ

ਪਿਓ ਬਿਨਾਂ ਨਾ ਕੋਈ ਤਾਜ ,

ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ

ਪਿਓ ਦੇ ਸਿਰ ਤੇ ਰਾਜ


ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ,

ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ


ਵਕਤ ਨਾਲ ਹੀ ਮਿਲਦੇ ਆ

ਤਜਰਬੇ ਜਿੰਦਗੀ ਦੇ

ਤੇ ਠੋਕਰਾਂ ਮਿਲੇ ਬਗੈਰ ਕੋਈ ਮਿੱਤਰਾ

ਸਿਆਣਾ ਨਹੀਂ ਬਣਦਾ


Punjabi Status For Bapu


ਮੈਨੂੰ ਦੁਨੀਆਂ ਉਦੋਂ ਚੰਗੀ ਲਗਦੀ

ਜਦੋਂ ਮੈਂ ਆਪਣੀ ਮਾਂ ਨੂੰ ਹੱਸਦੀ ਦੇਖਦਾ ਆਂ

ਕੋਈ ਰੀਸ ਨੀ ਠੰਡੀ ਛਾ ਦੀ ਜਾਨੀ

ਖੈਰ ਮੰਗੇ ਹਰ ਸਾਹ ਦੀ ਜਾਨੀ

ਰੱਬ ਵੀ ਪੂਰੀ ਕਰ ਨਾ ਪਾਵੇ

ਕੰਮੀ ਕਦੇ ਵੀ ਮਾਂ ਦੀ ਜਾਨੀ


ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ

ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ


ਮੇਰੀ ਹਰ ਇੱਕ ਗੱਲ ਨੂੰ ਪੂਰਾ ਕਰਦਾ ਰਿਹਾ

ਮੈਨੂੰ ਰੱਖਿਆ ਹਮੇਸ਼ਾ ਠੰਡੀ ਛਾਂ ਹੇਠ

ਬਾਪੂ ਮੇਰਾ ਚਾਹੇ ਧੁੱਪਾਂ ਵਿੱਚ ਸੜਦਾ ਰਿਹਾ।।
ਪਿਓ ਨਾਲ ਖੜ੍ਹਾ ਹੋਵੇ ਤਾਂ

ਕਿਸੇ ਦਾ ਡਰ ਨਹੀਂ ਹੁੰਦਾ

ਹੋਵੇ ਨਾ ਬਾਪ ਦਾ ਸਾਇਆ ਸਿਰ ਤੇ

ਤਾਂ ਕਿਸੇ ਦੇ ਨਾਲ ਲੜ ਨਹੀਂ ਹੁੰਦਾ।।


Punjabi Status For Bapuਰੱਬਾ ਪੈਰਾਂ ਤੇ ਖੜਾ ਕਰ ਦੇ

ਮੈਂ ਵੱਡੀ ਕੋਠੀ ਪਾਉਣੀ ਏ

ਬਾਪੂ ਆਪਣੇ ਨੂੰ ਘਰੇ ਬੈਠਾ ਕੇ

ਪੂਰੀ ਐਸ਼ ਕਰਾਉਣੀ ਏ।। 

ਬਾਪੂ ਨਾਲ ਹੋਵੇ ਤਾਂ ਲੱਗਦਾ ਏ

ਭਰਾ ਭਰਾ ਇਹ ਸੰਸਾਰ

ਬੇਬੇ ਬਾਪੂ ਤੋਂ ਜਿਆਦਾ ਹੋਰ

ਕੋਈ ਨਹੀਂ ਕਰ ਸਕਦਾ ਪਿਆਰ।।


ਮਾਂ ਬਾਪ ਬਿਨਾਂ ਕੋਈ ਸਮਝ ਨਹੀਂ ਪਾਉਂਦਾ

ਆਪ ਭੁੱਖੇ ਰਹਿ ਕੇ ਤੁਹਾਨੂੰ ਕੋਈ ਹੋਰ ਨਹੀਂ ਖਵਾਉਂਦਾ

ਜਦੋਂ ਤੜਫਦੇ ਹੋਵੋਂ ਤੁਸੀ ਮੁਸੀਬਤ ਵਿੱਚ ਤਾਂ

ਮਾ ਬਾਪ ਤੋਂ ਬਿਨਾਂ ਕੋਈ ਪੁੱਛਣ ਵੀ ਨਹੀਂ ਆਉਂਦਾ।।


ਰੀਝ ਮੇਰੀ ਇੱਕ ਕਿ ਬਾਪੂ ਆਪਣੇ ਨੂੰ ਪੂਰੀ ਐਸ਼ ਕਰਾਵਾਂ

ਰੱਬਾ ਕਰ ਦੇ ਐਨੇ ਜੋਗਾ ਕੇ ਸਾਰੇ ਖ਼ਵਾਬ ਪੂਰੇ ਕਰ ਪਾਵਾਂ।।


ਹਰ ਰੀਝ ਪੂਰੀ ਹੁੰਦੀ ਸੀ

ਮੇਰੀਆਂ ਰੀਝਾਂ ਵੀ ਸੀ ਬੜੀਆਂ

ਓਹ ਮੌਜਾਂ ਭੁਲਣੀਆਂ ਨਹੀਂ

ਜੋ ਬਾਪੂ ਦੇ ਸਿਰ ਤੇ ਕਰੀਆਂ।।


ਅੱਜ ਮਾੜੇ ਹਾਲਾਤ ਨੇ ਪਰ

ਇੱਕ ਦਿਨ ਵਾਰੀ ਸਾਡੀ ਵੀ ਆਉਣੀ ਆ

ਫ਼ਿਕਰ ਨਾ ਕਰ ਬਾਪੂ

ਪੁੱਤ ਤੇਰੇ ਨੇ ਇੱਕ ਦਿਨ ਅੱਤ ਕਰਾਉਣੀ ਆ।।
ਬੁੱਢੇ ਵਾਰੇ ਮਾ ਪਿਉ ਨੂੰ ਅਕਸਰ

ਪੁੱਤਰ ਛਡਦੇ ਵੇਖੇ ਨੇ

ਫਿਰ ਵੀ ਓਸ ਪੁੱਤਰ ਦੀ ਖੁਸ਼ੀ ਵਿੱਚ

ਓਹ ਮਾ ਪਿਉ ਹੱਸਦੇ ਵੇਖੇ ਨੇ।। 


ਹੱਥ ਫੜ ਕੇ ਨਾਲ ਮੈ ਉਸਦੇ ਜਾਂਦਾ ਸੀ

ਬਾਪੂ ਮੇਰਾ ਮੈਨੂੰ ਸਕੂਲ ਛੱਡ ਕੇ ਆਉਂਦਾ ਸੀ

ਦਿਨ ਰਾਤ ਮਿਹਨਤ ਕਰਦਾ ਮੇਰੇ ਲਈ

ਮੇਰਾ ਹਰ ਖ਼ਵਾਬ ਓਹ ਪੂਰਾ ਕਰਾਉਂਦਾ ਸੀ।।


ਜਿਸ ਮਾ ਪਿਉ ਨੇ ਪਾਲ ਪੋਸ ਕੇ ਵੱਡਾ ਕੀਤਾ ਤੁਹਾਨੂੰ

ਓਹਨਾ ਰੱਬ ਰੂਪੀ ਰੂਹਾਂ ਨੂੰ ਠੋਕਰ ਨਹੀਂ ਮਾਰੀ ਦਾ।।


ਜਦੋਂ ਤੱਕ ਨਾਲ ਬਾਪੂ ਹੋਵੇ

ਕਦੇ ਨਾ ਅੱਖ ਰੋਂਦੀ ਏ

ਬਾਪੂ ਦੇ ਨਾਂ ਨਾਲ ਹੀ

ਦੁਨੀਆਂ ਤੇ ਪਹਿਚਾਣ ਹੁੰਦੀ ਏ।।


ਬਾਪੂ ਨੇ ਮਿਹਨਤ ਕਰਕੇ

ਮੈਨੂੰ ਬਹੁਤ ਪੜ੍ਹਾਇਆ

ਮੈਂ ਤਾਂ ਬਸ ਕੋਸ਼ਿਸ਼ ਕੀਤੀ

ਮਾ ਪਿਉ ਦੀਆਂ ਦੁਆਵਾਂ ਨੇ

ਮੈਨੂੰ ਕਾਮਯਾਬ ਬਣਾਇਆ।।

Punjabi Status For Bapu


ਮਿਹਨਤ ਕਰ ਕਰ ਕੇ

ਮੇਰੀਆਂ ਫੀਸਾਂ ਭਰਦਾ ਰਿਹਾ

ਬਾਪੂ ਮੇਰੀ ਕਾਮਯਾਬੀ ਦੀਆਂ

ਦੁਆਵਾਂ ਕਰਦਾ ਰਿਹਾ।।


ਆਪ ਓਹ ਰੁੱਖੀ ਸੁੱਖੀ ਖਾ ਕੇ ਮੈਨੂੰ ਖਵਾਉਂਦਾ ਰਿਹਾ

ਦਿਨ ਰਾਤ ਕਰਕੇ ਮਿਹਨਤ ਮੈਨੂੰ ਪੜ੍ਹਾਉਂਦਾ ਰਿਹਾ।।

ਸ਼ੌਂਕ ਤਾਂ ਬਾਪੂ ਦੇ ਪੈਸਿਆਂ ਨਾਲ ਹੀ ਪੂਰੇ ਹੁੰਦੇ ਸੀ

ਆਪਣੀ ਕਮਾਈ ਨਾਲ ਤਾਂ ਗੁਜ਼ਾਰਾ ਹੀ ਹੁੰਦਾ ਐ।।


ਮਿਹਨਤ ਨਹੀਂ ਛੱਡਣੀ

ਨਾ ਵਾਪਸ ਮੁੜ ਕੇ ਜਾਣਾ ਏ

ਬਾਪੂ ਨੂੰ ਹੋਵੇ ਮੇਰੇ ਉੱਤੇ ਮਾਣ

ਐਸਾ ਦਿਨ ਲਿਆਉਣਾ ਏ।।


ਬਾਪੂ ਨਾਲ ਖੜ ਜਾਵੇ ਤਾਂ

ਹੌਂਸਲਾ ਵੱਧ ਜਾਂਦਾ ਏ

ਮੇਰੀ ਮਾਂ ਦਾ ਸਿਰ ਤੇ ਰੱਖਿਆ ਹੱਥ

ਮੇਰੇ ਵਿੱਚ ਹਿੰਮਤ ਭਰ ਜਾਂਦਾ ਏ।।


ਜਿਵੇਂ ਟੁੱਟਾ ਫ਼ੁੱਲ ਟਾਹਣੀ ਨਾਲ ਜੁੜਦਾ ਨਹੀਂ

ਮਾਂ ਪਿਓ ਦਾ ਕਰਜ਼ਾ ਪੁੱਤਾਂ ਕੋਲੋਂ ਕਦੇ ਮੁੜਦਾ ਨਹੀਂ।।

Punjabi Status For Bapu


ਹੋ ਜਾਣ ਵੱਡੇ ਤਾਂ ਮਾ ਬਾਪ ਨੂੰ

ਇਹ ਕੁਝ ਨਾਂ ਜਾਣਦੇ ਨੇ

ਅੱਜਕਲ ਦਾ ਵਕ਼ਤ ਮਾੜਾ

ਮਾ ਬਾਪ ਨੂੰ ਬੱਚੇ ਠੋਕਰਾਂ ਮਾਰਦੇ ਨੇ।।


ਆਪਣੀਆਂ ਜਰੂਰਤਾਂ ਨੂੰ ਪਿੱਛੇ ਰੱਖਦਾ ਏ

ਘਰ ਦਾ ਸਾਰਾ ਬੋਝ ਚਕਦਾ ਏ

ਦਿਨ ਰਾਤ ਕਰਦਾ ਮਿਹਨਤ ਬਾਪੂ

ਪੁੱਤਰਾਂ ਨੂੰ ਫ਼ਿਕਰ ਨਾ ਹੋਣ ਦਿੰਦਾ ਕਿਸੇ ਗੱਲ ਦਾ ਏ।। 


ਜਿਉਂਦਾ ਰਹੇ ਬਾਪੂ ਮੇਰਾ ਜੋ ਪੂਰੇ

ਕਰਦਾ ਏ ਮੇਰੇ ਸਾਰੇ ਚਾਅ

ਬਾਪੂ ਦੇ ਹੁੰਦਿਆਂ ਸਾਨੂੰ

ਫ਼ਿਕਰ ਨਹੀਂ ਕਿਸੇ ਗੱਲ ਦਾ।।

Punjabi Status For Bapu


ਅੱਜ ਵਕ਼ਤ ਨਹੀਂ ਤੇਰੇ ਕੋਲ

ਬਾਪੂ ਦੇ ਨਾਲ ਬਹਿਣ ਦਾ

ਬਚਪਨ ਵਿੱਚ ਜ਼ਿੱਦ ਕਰਦਾ ਸੀ

ਬਾਪੂ ਨਾਲ ਰਹਿਣ ਦਾ।।

Punjabi Status For Bapu


ਰੱਖੀ ਸਲਾਮਤ ਮੇਰੇ ਬਾਪੂ ਨੂੰ

ਕਦੇ ਕੋਈ ਤਕਲੀਫ਼ ਨਾ ਆਵੇ ਉਸਦੇ ਨੇੜੇ

ਮੇਰੀ ਇਹ ਹੀ ਇੱਕ ਅਰਦਾਸ ਦਾਤਿਆ

ਚਰਨਾ ਦੇ ਵਿੱਚ ਤੇਰੇ।।